ਨਬਾਲਿਗ ਦੋਹਤੀ ‘ਤੇ ਨਾਨੇ ਦਾ ਡੋਲਿਆ ਇਮਾਨ, ਰਾਤ ਨੂੰ ਦੁੱਧ ਪਿਲਾ ਕੇ ਦੋਹਤੀ ਨਾਲ ਹੀ ਕਰਨ ਲੱਗਾ ਪੁੱਠੇ ਕੰਮ

Punjab

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁੱਗੀ ਨਾਨੇ ਨੇ ਆਪਣੀ 14 ਸਾਲਾਂ ਨਾਬਾਲਗ ਦੋਹਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।ਜਾਣਕਾਰੀ ਦਿੰਦੇ ਹੋਏ ਐੱਸਪੀ ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੂੰ ਪੀੜਤ ਲੜਕੀ ਦੀ ਮਾਂ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਦੀ ਬੇਟੀ 14 ਸਾਲ ਦੀ ਹੈ ਦੋ ਮਹੀਨੇ ਪਹਿਲਾਂ ਉਸਦੀ ਮਾਂ ਬਿਮਾਰ ਹੋ ਗਈ ਸੀ ਜਿਸ ਕਾਰਨ ਉਹ ਆਪਣੀ ਲੜਕੀ ਅਤੇ ਲੜਕੇ ਨੂੰ ਆਪਣੇ ਮਾਤਾ ਪਿਤਾ ਕੋਲੋਂ ਛੱਡ ਆਈ ਤੇ ਬਾਅਦ ਵਿਚ ਉਸ ਦੀ ਮਾਂ ਦੀ ਮੌਤ ਹੋ ਗਈ ਇਸ ਤੋ ਬਾਅਦ ਉਸਦਾ ਪਿਤਾ ਮੇਹਰ ਚੰਦ ਉਸਦੀ ਲੜਕੀ ਨੂੰ ਵਾਪਸ ਉਹਨਾ ਕੋਲ ਛੱਡ ਗਿਆ ਪਰ ਉਹਨਾ ਦੀ ਲੜਕੀ ਕੁਝ ਸਹਿਮੀ ਹੋਈ ਸੀ ਜਿਸ ਬਾਰੇ ਜਦੋ ਉਹਨਾ ਪੁਛਿਆ ਤਾਂ ਉਸਨੇ ਦੱਸਿਆ ਕਿ ਉਸ ਦਾ ਨਾਨਾ ਰਾਤ ਨੂੰ ਦੁੱਧ ਵਿਚ ਨਸ਼ੀਲੀ ਚੀਜ਼ ਪਾ ਕੇ ਉਸ ਨੂੰ ਪਿਲਾ ਦਿੰਦਾ ਸੀ ਅਤੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਇੰਨਾ ਹੀ ਨਹੀ ਉਸਨੂੰ ਧਮਕਾ ਵੀ ਰਿਹਾ ਸੀ ਜਿਸ ਤੋਂ ਬਾਅਦ ਉਸਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਪੁਲੀਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋਸ਼ੀ ਨਾਨੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *