ਪਿਤਾ ਦੀ ਮੌਤ ਤੋਂ ਬਾਅਦ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਮਾਸੂਮ, ਹਾਲਤ ਦੇਖ ਆਪ-ਮੁਹਾਰੇ ਆ ਰਿਹਾ ਰੋਣਾ

Punjab

ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਦਾ ਵਸਨੀਕ ਇੱਕ ਪਰਿਵਾਰ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਹੈ, ਇਸ ਪਰਿਵਾਰ ਦੇ ਮੁਖੀਆ ਬੂਟਾ ਸਿੰਘ ਦੀ ਪਹਿਲਾਂ ਹੀ ਕਿਸੇ ਭਿਆਨਕ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ।ਪਰਿਵਾਰ ਵੱਲੋਂ ਕਾਫ਼ੀ ਪੈਸੇ ਲਗਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਆਪਣੇ ਬੱਚਿਆਂ ਨੂੰ ਸਦਾ ਲਈ ਛੱਡ ਗਿਆ।ਹੁਣ ਪਰਿਵਾਰ ਵਿਚ ਸਿਰਫ ਬੱਚਿਆਂ ਦੀ ਮਾਂ ਅਤੇ ਬੱਚੇ ਹੀ ਰਹਿੰਦੇ ਹਨ।ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਪਾਣੀ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਉਹ ਕਿਸੇ ਦੇ ਘਰੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੇ ਹਨ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਘਰਾਂ ਦਾ ਕੰਮ ਕਰਕੇ ਬੱਚਿਆਂ ਜੋਗੀ ਦੋ ਵਕਤ ਦੀ ਰੋਟੀ ਪਾਣੀ ਦਾ ਜੁਗਾੜ ਬਹੁਤ ਮੁਸ਼ਕਿਲ ਨਾਲ ਕਰ ਰਹੀ ਹੈ ਉਸ ਨੇ ਸਮੂਹ ਸਮਾਜ ਸੇਵੀ ਐੱਨ ਆਰ ਆਈ ਅਤੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਘਰ ਵਿੱਚ ਪਾਣੀ ਦਾ ਕੋਈ ਵਸੀਲਾ ਕਰ ਕੇ ਦਿੱਤਾ ਜਾਵੇ ਅਤੇ ਦੋ ਵਕਤ ਦੀ ਰੋਟੀ ਦੀ ਸੇਵਾ ਵੀ ਕੋਈ ਸੰਸਥਾ ਕਰ ਦੇਵੇ ਤਾਂ ਜੋ ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਾਲ ਸਕੇ

Leave a Reply

Your email address will not be published. Required fields are marked *