ਜਲੰਧਰ ਦੀ ਥਾਣਾ ਭਾਰਗਵ ਕੈਂਪ ਪੁਲਿਸ ਨੇ ਟੂ ਵੀਲਰ ਵਾਹਨ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ,ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਾਰਗਵ ਦੇ ਐਸ ਐਚ ਓ ਭਗਵਾਨ ਸਿੰਘ ਭੁੱਲਰ ਨੇ ਦੱਸਿਆਂ ਕਿ ਉਨਾਂ੍ਹ ਕੋਲ ਮਨੋਜ ਕੁਮਾਰ ਨੇ 26 ਤਰੀਕ ਨੂੰ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਨਾਲ ਹੀ ਦੁਕਾਨ ਦੇ ਬਾਹਰ ਮੋਟਰਸਾਈਕਲ ਚੋਰੀ ਕਰਦੇ 2 ਲੋਕਾਂ ਦੀ ਸੀਸੀਟੀਵੀ ਵੀਡੀਓ ਉਨ੍ਹਾਂ ਨੂੰ ਦਿੱਤੀ ਸੀ,ਇਸੇ ਹੀ ਵੀਡੀਓ ਦੇ ਆਧਾਰ ਤੇ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਦੋ ਸਕੂਟਰੀਆਂ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ,ਫਿਲਹਾਲ ਆਰੋਪੀਆਂ ਤੇ ਚੋਰੀ ਦਾ ਮਾਮਲਾ ਦਰਜ ਕਰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆਂ ਹੈ
