ਲਾਡਾ ਨਾਲ ਪਾਲੇ ਪੁੱਤ ਦਾ ਕੈਨੇਡਾ ‘ਚ ਦੇਖੋ ਕੀ ਹੋਇਆ ਹਾਲ, ਮਾਂ ਦੀਆਂ ਨਿਕਲੀਆਂ ਧਾਹਾਂ

Punjab

ਮਾਂ ਬਾਪ ਆਪਣੇ ਬੱਚਿਆ ਨੂੰ ਪਾਲ-ਪੋਸ ਕੇ ਵੱਡਾ ਕਰ ਵਿਦੇਸ਼ਾ ਨੂੰ ਤੋਰ ਦਿੰਦੇ ਹਨ ਤੇ ਸੋਚਦੇ ਹਨ ਕਿ ਉਹਨਾ ਦਾ ਪੁੱਤ ਹੁਣ ਉਹਨਾ ਦਾ ਸਹਾਰਾ ਬਣੇਗਾ ਪਰ ਜਦੋ ਲਾਡਾ ਨਾਲ ਪਾਲੇ ਪਤੁੱ ਦੀ ਮ੍ਰਿਤਕ ਦੇਹ ਘਰ ਵਾਪਸ ਆਉਦੀ ਹੈ ਤਾਂ ਮਾਂ ਬਾਪ ਦੇ ਸਾਰੇ ਸੁਪਨੇ ਖੇਰੂ ਖੇਰੂ ਹੋ ਜਾਂਦੇ ਹਨ ਅਜਿਹਾ ਹੀ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਤੋ ਜਿਥੋ ਦਾ ਇੱਕ ਨੌਜਵਾਨ ਦਵਿੰਦਰ ਸਿੰਘ ਸੰਧੂ ਜੋ ਕਰੀਬ ਢਾਈ ਸਾਲ ਪਹਿਲਾ ਕੈਨੇਡਾ ਪੜਾਈ ਕਰਨ ਗਿਆ ਸੀ ਜਿਸਦੀ ਹੁਣ ਮੌਤ ਦੀ ਖਬਰ ਹੀ ਉਸਦੇ ਮਾਪਿਆ ਤੱਕ ਪਹੁੰਚੀ ਹੈ।ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਪਿਛਲੇ ਕੁਝ ਸਮੇ ਤੋ ਪ੍ਰੇਸ਼ਾਨ ਸੀ ਜਿਸ ਕਾਰਨ ਉਹ ਹਸਪਤਾਲ ਵੀ ਗਿਆ ਸੀ ਪਰ ਬਾਅਦ ਚ ਉਸਦੀ ਮੋਤ ਹੋ ਗਈ ਉਸਦਾ ਸੰਸਕਾਰ ਵੀ ਉਸਦੇ ਦੋਸਤਾ ਵਲੋ ਹੀ ਕੈਨੇਡਾ ਚ ਕੀਤਾ ਗਿਆ ਹੈ ਇਸ ਮੌਕੇ ਪਿੰਡ ਵਾਸੀਆ ਨੇ ਦੱਸਿਆ ਕਿ ਇਸ ਖਬਰ ਤੋ ਬਾਅਦ ਪਿੰਡ ਚ ਸ਼ੋਕ ਦੀ ਲਹਿਰ ਫੈਲ ਗਈ ਹੇ ਉਹਾਨ ਕਿਹਾ ਕਿ ਉਹ ਹਮਸ਼ਾ ਪੀੜਤ ਪਰਿਵਾਰ ਦੇ ਨਾਲ ਖੜੇ ਹਨ

Leave a Reply

Your email address will not be published. Required fields are marked *