ਜਲੰਧਰ ਘਰ ‘ਚ ਲੱਗੀ ਅੱਗ, ਲੱਖਾਂ ਦਾ ਸਮਾਨ ਚੜਿਆ ਅੱਗ ਦੀ ਭੇਂਟ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

Punjab

ਜਲੰਧਰ ਦੇ ਮਹੱਲਾ ਅਰਜੁਨ ਸਿੰਘ ਨਗਰ ‘ਚ ਉਸ ਸਮੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇਥੇ ਇੱਕ ਘਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਚ ਘਰ ਦਾ ਲੱਖਾ ਦਾ ਸਮਾਨ ਸੜ ਕੇ ਸੁਆਹ ਹੋ ਗਿਆ।ਜਿਸ ਦੌਰਾਨ ਇਹ ਅੱਗ ਲੱਗੀ ਉਸ ਦੌਰਾਨ ਘਰ ‘ਚ ਕੋਈ ਵੀ ਮੌਜੂਦ ਨਹੀ ਸੀ।ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਦੱਸਿਆ ਗਿਆ ਹੈ।ਇਸ ਮੌਕੇ ਘਰ ਦੇ ਮਾਲਕ ਦੇ ਭਰਾ ਨੇ ਦੱਸਿੳਾ ਕਿ ਉਸਦਾ ਭਰਾ ਜਦੋ ਮੰਦਰ ਗਿਆ ਹੋਇਆ ਸੀ ਉਸ ਦੌਰਾਨ ਘਰ ਚ ਅੱਗ ਲੱਗ ਗਈ ਜਿਸਤੋ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਉਹ ਮੌਕੇ ਤੇ ਨਹੀ ਪਹੁੰਚੀ।ਜਿਸ ਕਾਰਨ ਮੁਹੱਲਾ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ।ਮੌਕੇ ਤੇ ਪਹੁੰਚੇ ਕੋਂਸਲਰ ਨੇ ਦੱਸਿਆ ਕਿ ਇਸ ਹਾਦਸੇ ਚ ਮਾਲੀ ਨੁਕਸਾਨ ਹੋਇਆ ਹੈ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ

Leave a Reply

Your email address will not be published. Required fields are marked *