Fri. Oct 18th, 2019

ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਐਸ.ਪੀ. ਮਨਵਿੰਦਰ ਸਿੰਘ ਨੂੰ ਮਿਲਿਆ ਕਾਂਗਰਸੀਆਂ ਦਾ ਵਫਦ

ਫਗਵਾੜਾ 13 ਸਤੰਬਰ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦਾ ਇਕ ਵਫਦ ਅੱਜ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਇੱਥੋਂ ਦੇ ਨਵ ਨਿਯੁਕਤ ਐਸ.ਪੀ. ਮਨਵਿੰਦਰ ਸਿੰਘ ਨੂੰ ਮਿਲਿਆ ਅਤੇ ਗੁਲਦਸਤਾ ਭੇਂਟ ਕਰਕੇ ਨਿਯੁਕਤੀ ਦਾ ਸਵਾਗਤ ਕੀਤਾ। ਦਲਜੀਤ ਰਾਜੂ ਨੇ ਐਸ.ਪੀ. ਮਨਵਿੰਦਰ ਸਿੰਘ ਨੂੰ ਵਿਸ਼ਵਾਸ ਦੁਆਇਆ ਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਵਿੱਚ ਕਾਂਗਰਸ ਪਾਰਟੀ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਦਲਜੀਤ ਰਾਜੂ ਨੇ ਇਹ ਅਪੀਲ ਵੀ ਕੀਤੀ ਕਿ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਾ ਜਾਵੇ ਪਰ ਇਸ ਗੱਲ ਦਾ ਖਿਆਲ ਵੀ ਰਹੇ ਕਿ ਕਿਸੇ ਨਿਰਦੋਸ਼ ਨਾਲ ਧੱਕੇਸ਼ਾਹੀ ਨਾ ਹੋਵੇ। ਐਸ.ਪੀ. ਮਨਵਿੰਦਰ ਸਿੰਘ ਨੇ ਵੀ ਭਰੋਸਾ ਦਿੱਤਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਅਤੇ ਨਸ਼ਾ ਮੁਕਤ ਮਾਹੌਲ ਕਾਇਮ ਕਰਨਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਵਗੈਰਾ ਵੇਚਣ ਵਾਲਿਆਂ ਬਾਰੇ ਬਿਨਾ ਕਿਸੇ ਸੰਕੋਚ ਤੋਂ ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਕਾਨੂੰਨ ਅਨੁਸਾਰ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਸਰਪੰਚ ਜਗਜੀਵਨ ਖਲਵਾੜਾ, ਵਿੱਕੀ ਰਾਣੀਪੁਰ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸ਼ਾਮਾ, ਹਰਵਿੰਦਰ ਲਾਲ ਕਾਲੂ, ਸੁੱਚਾ ਰਾਮ ਮੌਲੀ, ਰੂਪ ਲਾਲ ਢੱਕ ਪੰਡੋਰੀ,ਅਰਵਿੰਦਰ ਕੌਰ, ਸੰਤੋਸ਼ ਰਾਣੀ ਜਗਤਪੁਰ ਜੱਟਾਂ,ਗੁਰਦਿਆਲ ਸਿੰਘ ਭੁੱਲਾਰਾਈ, ਹਰਦੀਪ ਨਰੂੜ, ਅਮਿਤ ਸਿੰਘ ਸਰਪੰਚ ਰਣਧੀਰਗੜ•,ਅੰਮ੍ਰਿਤਪਾਲ ਰਵੀ ਸਰਪੰਚ ਰਾਵਲਪਿੰਡੀ, ਦਵਿੰਦਰ ਸਿੰਘ ਸਰਪੰਚ ਖਲਿਆਣ,ਪਵਨਜੀਤ ਸੋਨੂੰ,ਕੁਲਦੀਪ ਸਿੰਘ ਹਰਬੰਸਪੁਰ,ਹੁਕਮ ਸਿੰਘ ਮੇਹਟ, ਵਰੁਣ ਚੱਕ ਹਕੀਮ,ਤਰਲੋਚਨ ਸਿੰਘ ਰਾਣੀਪੁਰ,ਭੁਪਿੰਦਰ ਸਿੰਘ ਰਣਧੀਰਗੜ•,ਸਰਬਰ ਗੁਲਾਮ ਸੱਬਾ ਆਦਿ ਹਾਜਰ ਸਨ।
ਤਸਵੀਰ — ਫਗਵਾੜਾ ਦੇ ਨਵ ਨਿਯੁਕਤ ਐਸ.ਪੀ. ਮਨਵਿੰਦਰ ਸਿੰਘ ਨੂੰ ਗੁਲਦਸਤਾ ਭੇਂਟ ਕਰਦੇ ਹੋਏ ਦਲਜੀਤ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਪੰਡਵਾ, ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਗੁਰਜੀਤ ਪਾਲ ਵਾਲੀਆ ਅਤੇ ਹੋਰ।

Leave a Reply

Your email address will not be published. Required fields are marked *