ਤਬੂਤ ‘ਚੋਂ ਉਠਿਆ ਬੰਦਾ ਕਰਨ ਲੱਗਾ ਅਜਿਹਾ ਕੰਮ ਲੋਕ ਹੋ ਗਏ ਹੈਰਾਨ, ਦੇਖੋ ਤਸਵੀਰਾਂ

Uncategorized

ਤੁਸੀ ਚੋਣ ਪ੍ਰਛਾਰ ਦੇ ਕਈ ਢੰਗ ਦੇਖੇ ਹੋਣਗੇ ਪਰ ਜਿਸ ਢੰਗ ਬਾਰੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਓਗੇ।ਇਹ ਵੱਖਰਾ ਢੰਗ ਸਾਊਥ ਅਮਰੀਕੀ ਮੁਲਕ ਮੈਕਸੀਕੋ ਵਿਚ ਵਾਪਰਿਆ ਹੈ।ਮੈਕਸੀਕੋ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਖੜ੍ਹੇ ਉਮੀਦਵਾਰ ਵਲੋ ਆਪਣੇ ਪ੍ਰਚਾਰ ਲਈ ਇਹ ਅਨੋਖਾ ਤਰੀਕਾ ਅਪਣਾਇਆ ਗਿਆ ਹੈ।ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦਰਮਿਆਨ ਉਨ੍ਹਾਂ ਦਾ ਚੋਣ ਪ੍ਰਚਾਰ ਕਰਨ ਦਾ ਤਰੀਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਐਨਕੁਐਂਟ੍ਰੋ ਸਾਲਿਡਾਰੋ ਪਾਰਟੀ ਦੇ ਉਮੀਦਵਾਰ ਕਾਰਲੋਸ ਮਾਯੋਰਗੋ ਨੇ ਤਾਬੂਤ ਅੰਦਰ ਲੇਟ ਕੇ ਆਪਣੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਦੱਸ ਦਈਏ ਕਿ ਉਹ ਚਿਹੁਆਹੁਆ ਸੂਬੇ ਤੋਂ ਹੇਠਲੇ ਸਦਨ ਲਈ ਚੋਣਾਂ ਲੱੜ ਰਹੇ ਹਨ। ਮੈਕਸੀਕੋ ਦੇ ਸਰਹੱਦੀ ਸ਼ਹਿਰ ਵਿਚ ਸਿਓਦਾਦ ਜੁਆਰੇਜ ਅਤੇ ਅਲ ਪਾਸੋ ਵਿਚ ਪ੍ਰਚਾਰ ਲਈ ਉਹ ਤਾਬੂਤ ਵਿਚ ਬੰਦ ਹੋ ਕੇ ਪਹੁੰਚੇ ਸਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਮੁਲਕ ਵਿਚ ਕੋਰੋਨਾ ਕਾਰਣ ਹੋ ਰਹੀਆਂ ਮੌਤਾਂ ਅਤੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕੀਤੀ ਹੈ।ਇਸ ਤੋਂ ਬਾਅਦ ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਉਨ੍ਹਾਂ ਵੱਲੋਂ ਕੀਤਾ ਗਿਆ ਪ੍ਰਚਾਰ ਕਈਆਂ ਲੋਕਾਂ ਨੂੰ ਰਾਸ ਵੀ ਆ ਰਿਹਾ ਹੈ ਅਤੇ ਕਈ ਲੋਕ ਇਸ ਦਾ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਹਨ।ਉਥੇ ਹੀ ਦੁਨੀਆ ਭਰ ਵਿਚ ਕੋਰੋਨਾ ਦੀ ਲਹਿਰ ਕਾਰਣ ਨਵੇਂ ਮਾਮਲੇ ਅਤੇ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੈਕਸੀਕੋ ਵਿਚ ਵੀ ਨਵੀਂ ਲਹਿਰ ਦਾ ਕਹਿਰ ਲਗਾਤਾਰ ਵੱਧਦਾ ਦੇਖਿਆ ਜਾ ਰਿਹਾ ਹੈ।ਇਥੇ ਬੀਤੇ ਦਿਨੀਂ 6 ਹਜ਼ਾਰ ਤੋਂ ਵਧ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਅਜਿਹੇ ਚ ਇਹ ਚੋਣ ਪ੍ਰਚਾਰ ਦਾ ਤਰੀਕਾ ਹਰ ਇੱਕ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ

Leave a Reply

Your email address will not be published. Required fields are marked *