ਕੋਰੋਨਾ ਨਾਲ ਵਿਗੜਦੇ ਹਾਲਾਤ ਕਾਰਨ ਲੌਕਡਾਊਨ ‘ਤੇ ਫੈਸਲਾ ਅੱਜ, 11 ਵਜੇ ਹੋਵੇਗੀ ਬੈਠਕ

International

ਮਹਾਰਾਸ਼ਟਰ ‘ਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਲੌਕਡਾਊਨ ਬਾਰੇ ਵੱਡਾ ਫੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਠਾਕਰੇ ਅੱਜ ਡਿਪਟੀ ਸੀਐਮ ਅਜਿਤ ਠਾਕਰੇ ਨਾਲ ਬੈਠਕ ਕਰਕੇ ਲੌਕਡਾਊਨ ਤੇ ਫੈਸਲਾ ਲੈਣਗੇ। ਸੀਐਮ ਊਧਵ ਠਾਕਰੇ ਤੇ ਡਿਪਟੀ ਸੀਐਮ ਅਜਿਤ ਪਵਾਰ ਦੇ ਵਿਚ ਇਹ ਬੈਠਕ 11 ਵਜੇ ਹੋਵੇਗੀ।ਊਧਵ ਠਾਕਰੇ ਇਕ ਹਫਤੇ ਦੇ ਲੌਕਡਾੳਨੂ ਦੇ ਸਮਰਥਨ ‘ਚ ਹਨ। ਉਨ੍ਹਾਂ ਕੋਵਿਡ-19 ਮਾਮਲਿਆਂ ਦੇ ਤੇਜ਼ੀ ਨਾਲ ਵਧਣ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਸ਼ਨੀਵਾਰ ਸਖਤ ਲੌਕਡਾਊਨ ਲਾਉਣ ਦੇ ਸੰਕੇਤ ਦਿੱਤੇ ਸਨ। ਸੂਬਾ ਸਰਕਾਰ ਨੇ ਪਿਛਲੇ ਹਫਤੇ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਸੀ ਜਿੰਨ੍ਹਾਂ ਹਫਤੇ ਦੇ ਆਖਰੀ ਦੋ ਦਿਨ ਲੌਕਡਾਊਨ, ਨਾਈਟ ਕਰਫਿਊ ਆਦਿ ਸ਼ਾਮਲ ਹੈ। ਇਹ ਪਾਬੰਦੀਆਂ 30 ਅਪ੍ਰੈਲ ਤਕ ਜਾਰੀ ਰਹਿਣਗੀਆਂ।ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਸੂਬੇ ‘ਚ ਲੌਕਡਾਊਨ ਲਾਉਣ ਦੇ ਸੰਦਰਭ ‘ਚ ਉੱਚਿਤ ਫੈਸਲਾ 14 ਅਪ੍ਰੈਲ ਤੋਂ ਬਾਅਦ ਲਿਆ ਜਾਵੇਗਾ। ਇਕ ਪਾਸੇ ਜਿੱਥੇ ਮਹਾਰਾਸ਼ਟਰ ਸਰਕਾਰ ਲੌਕਡਾਊਨ ‘ਤੇ ਵਿਚਾਰ ਕਰ ਰਹੀ ਹੈ ਤਾਂ ਉੱਥੇ ਹੀ ਲੌਕਡਾਊਨ ਨੂੰ ਲੈਕੇ ਕੋਈ ਫੈਸਲਾ ਨਾ ਲੈ ਪਾਉਣ ‘ਤੇ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

Leave a Reply

Your email address will not be published. Required fields are marked *