ਭੈਣ ਭਰਾ ਨੂੰ ਮਾਰਨ ਵਾਲੀ ਹਾਈ ਵੋਲਟੇਜ ਤਾਰਾਂ ਨਾਲ ਝੁਲਸਿਆਂ ਮਜ਼ਦੂਰ

Punjab

ਕੋਟਕਪੁਰਾ ਵਿਖੇ ਇੱਕ ਵਾਰ ਫੇਰ ਬਿਜਲੀ ਬੋਰਡ ਦੀ ਲਾਪਵਾਹੀ ਦੇਖਣ ਨੂੰ ਮਿਲੀ ਹੈ ਜਿਸ ਨੇ ਇਕ ਮਜ਼ਦੂਰ ਦੀ ਜਾਨ ਲੈ ਲਈ ।ਹਾਲਾਕਿ ਕਝ ਦਿਨ ਪਹਿਲਾਂ ਵੀ ਕੋਟਕਪੁਰਾ ‘ਚ ਘਰ ਦੇ ਉੱਪਰੋ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨੇ ਦੋ ਭੈਣ ਭਰਾਵਾਂ ਦੀ ਜਾਨ ਲਈ ਸੀ ।ਕਿਹਾ ਜਾ ਰਿਹਾ ਹੈ ਕਿ ਵਾਰਡ ਨੰਬਰ 23 ‘ਚ ਕਿਸੇ ਦਾ ਘਰ ਬਣ ਰਿਹਾ ਸੀ ਜਿੱਥੇ ਦਰਸ਼ਨ ਸਿੰਘ ਰਘੂ ਛੱਤ ਤੇ ਕੰਮ ਕਰ ਰਿਹਾ ਸੀ ।ਅਚਾਨਕ ਉੱਪਰ ਤੋ ਗੁਜ਼ਰ ਰਹਆਂ ਤਾਰਾਂ ਦੇ ਸੰਪਰਕ ‘ਚ ਆ ਗਿਆਂ ਜਿਸਦੇ ਚਲਦੇ ਉਸ ਨੂੰ ਤੇ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ ।ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆਂ ਗਿਆ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਪਹਿਲਾਂ ਹੀ ਇਨ੍ਹਾਂ ਤਰਾ ਬਾਰੇ ਦੱਸਿਅ ਾਗਿਆ ਸੀ । ਕਿ ਉਹ ਸਾਰੇ ਸੇਫਟੀ ਉਪਕਰਨ ਨਾਲ ਕੰਮ ਕਰਨ । ਪਰ ਫਿਰ ਵੀ ਇੱਕ ਮਜ਼ਦੂਰ ਕਰੰਟ ਦੀ ਚਪੇਟ ‘ਚ ਆ ਗਿਆ । ਜਿਸ ਤੋ ਬਾਅਦ ਉਹਨਾਂ ਵੱਲੋ ਮਜ਼ਦੂਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ।
ਉੱਥੇ ਹੀ ਦੂਜੇ ਪਾਸੇ ਮੁਹੱਲੇ ਦੀ ਵਸਨੀਕ ਕਮਲਜੀਤ ਕੌਰ ਨੇ ਦੱਸਿਆ ਕਿ ਉਹਨਾਂਦੇ ਪੁੱਤਰ ਨਾਲ ਵੀ ਇਸੇ ਜਗ੍ਹਾਂ ਤੇ ਹਾਦਸਾ ਹੋਇਆ ਸੀ ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਜੂ ਨਹੀ ਸਰਕ ਰਹੀ ।ਉਹ ਮੰਗ ਕਰਦੇ ਹਨ ਕਿ ਇਸ ਜਗ੍ਹਾਂ ਤੋ ਜਾਨਲੇਵਾ ਤਾਰਾਂ ਹਟਾ ਦਿੱਤੀਆਂ ਜਾਣ ।
ਉੱਥੇ ਹੀ ਮਜ਼ਦੂਰ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ।

Leave a Reply

Your email address will not be published. Required fields are marked *