ਪਹਿਲਾ ਧੀ ਨੇ HOTEL ‘ਚ ਪਿਉ ਨੂੰਪਿਲਾਈ ਸ਼ਰਾਬ ਤੇ ਕਰਵਾਇਆਂ ਭੋਜਨ,ਫਿਰ ਪਿਉ ਨੂੰ ਲਾਤੀ ਅੱਗ

International

ਕਹਿੰਦੇ ਨੇ ਕਿ ਧੀ ਤੇ ਪਿਉ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ,ਅਗਰ ਧੀ ਨੂੰ ਆਚ ਵੀ ਆਉਂਦੀ ਹੈ ਤਾਂ ਪਿਉ ਦੀ ਰੂਹ ਕੰਬ ਹੋ ਉੱਠਦੀ ਹੈ ਲੇਕਿਨ ਇਸ ਤੋਂ ਉਲਟ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆ ਰਹੀਆਂ ਹਨ,ਜਿਸਨੇ ਪਿਉ ਧੀ ਦੇ ਰਿਸ਼ਤੇ ਨੂੰ ਪਲਾ ‘ਚ ਹੀ ਸਵਾਲਾਂ ਦੇ ਘੇਰੇ ‘ਚ ਲਿਆ ਕੇ ਖੜਾ ਕਰ ਦਿੱਤਾ,ਦੱਸ ਦੇਈਏ ਕਿ 22 ਸਾਲਾ ਇਕ ਧੀ ਨੇ ਰੈਸਟੋਰੈਂਟ ਲਿਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਭੋਜਨ ਕਰਵਾਇਆ ਅਤੇ ਸ਼ਰਾਬ ਪਿਲਾਈ। ਫਿਰ ਇਸ ਤੋਂ ਬਾਅਦ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਧੀ ਆਪਣੇ ਪਿਤਾ ਨਾਲ ਰਾਤ ਦਾ ਭੋਜਨ ਕਰਨ ਲਈ ਰੈਸਟੋਰੈਂਟ ਗਈ ਸੀ ਅਤੇ ਜਿੱਥੇ ਉਸ ਨੇ ਆਪਣੇ ਪਿਤਾ ਨੂੰ ਸ਼ਰਾਬ ਪਿਲਾਈ।ਇਸ ਤੋਂ ਬਾਅਦ ਉਹ ਦੋਵੇਂ ਚਡਪਾਲ ਘਾਟ ‘ਤੇ ਸੈਰ ਲਈ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਪਿਤਾ ਹੁਗਲੀ ਨਦੀ ਕਿਨਾਰੇ ਸੌਂ ਗਿਆ। ਉਸ ਨੇ ਮੌਕਾ ਦੇਖ ਕੇ ਆਪਣੇ ਪਿਤਾ ‘ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਦਿੱਤੀ।ਅਧਿਕਾਰੀ ਨੇ ਕਿਹਾ,”ਧੀ ਨੇ ਪੁੱਛ-ਗਿੱਛ ਦੌਰਾਨ ਦੋਸ਼ ਲਗਾਇਆ ਕਿ ਜਦੋਂ ਉਹ ਛੋਟੀ ਸੀ, ਉਦੋਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਤੋਂ ਉਸ ਦੇ ਪਿਤਾ ਨੇ ਉਸ ਦਾ ਯੌਨ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਵਿਆਹ ਤੋਂ ਬਾਅਦ ਇਹ ਬੰਦ ਹੋ ਗਿਆ। ਵਿਆਹ ਟੁੱਟਣ ਤੋਂ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਸ ਦੇ ਸ਼ੋਸ਼ਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ।” ਉਨ੍ਹਾਂ ਕਿਹਾ,”ਉਹ ਉਸ ਦੇ ਦਾਅਵਿਆਂ ਦੀ ਤਸਦੀਕ ਕਰ ਰਹੇ ਹਾਂ।ਫਿਲਹਾਲ ਦੋਸ਼ੀ ਧੀ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 29 ਮਾਰਚ ਤੱਕ ਪੁਲਸ ਦੀ ਹਿਰਾਸਤ ‘ਚ ਭੇਜ ਦਿੱਤਾ।

Leave a Reply

Your email address will not be published. Required fields are marked *