Fri. Dec 13th, 2019

ਗੁਰਾਇਆ ਦੇ ਪਿੰਡ ਪੱਦੀਜਗੀਰ ਦਾ ਨੌਜਵਾਨ ਮਲੇਸ਼ੀਆਂ ਦੀ ਜੇਲ ਰਿਹਾ ਤੜਫ

ਧੋਖੇਬਾਜ਼ ਏਜੰਟਾਂ ਦੀ ਇੱਕ ਹੋਰ ਕਰਤੂਤ ਦੀ ਕੀਮਤ ਪੰਜਾਬ ਦੇ ਨੌਜਵਾਨ ਨੂੰ ਮਲੇਸ਼ੀਆ ਦੀ ਜੇਲ ਦੇ ਵਿੱਚ ਬੰਦ ਹੋ ਕੇ ਚੁਕਾਉਣੀ ਪੈ ਰਹੀ ਹੈ। ਮਾਮਲਾ ਹਲਕਾ ਫਿਲੌਰ ਦੇ ਪਿੰਡ ਪੱਦੀ ਜਗੀਰ ਦੇ ਰਹਿਣ ਵਾਲੇ ਨੌਜਵਾਨ ਕਮਲਵੀਰ ਦਾ ਹੈ ਜੋਕਿ ਬੀਤੇ 9 ਮਹੀਨਿਆਂ ਤੋਂ ਰੋਜ਼ੀ ਰੋਟੀ ਕਮਾਉਣ ਲਈ ਘਰੋਂ ਵਿਦੇਸ਼ ਗਿਆ ਸੀ ਪਰ ਮਲੇਸ਼ੀਆ ਦੇ ਵਿੱਚ 5 ਮਹੀਨਿਆਂ ਤੋਂ ਹੁਣ ਜੇਲ ਕੱਟ ਰਿਹਾ ਹੈ। ਪੀੜਤ ਦੇ ਪਰਿਵਾਰਿਕ ਮੈਂਬਰਾਂ ਦੀ ਮੰਨੀਏ ਤਾਂ ਉਨਾਂ ਦਾ ਪੁੱਤਰ ਮਲੇਸ਼ੀਆ ਦੀ ਜੇਲ ਵਿੱਚ ਹੈ ਜਿਸਦਾ ਪਤਾ ਉਸਦੇ ਵੱਲੋਂ ਜੇਲ ਵਿੱਚੋਂ ਭੇਜੇ ਗਏ ਇੱਕ ਵਾਈਸ ਮੈਸੇਜ ਤੋਂ ਲੱਗਿਆ।ਕਮਲਵੀਰ ਦੇ ਮਾਤਾ ਪਿਤਾ ਨੇ ਨਮ ਅੱਖਾਂ ਨਾਲ ਦਸਿਆ ਕਿ ਕਮਲਵੀਰ ਦੀਆਂ ਦੋ ਜੁੜਵਾਂ ਬੱਚੀਆਂ ਹਨ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ ਅਤੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਤਰਾਂ ਨਾਲ ਆਪਣੇ ਬੱਚੇ ਨੂੰ ਉੱਥੋਂ ਲੈ ਕੇ ਆਉਣ ਉਨ੍ਹਾਂ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਹੈ।ਵਿਦੇਸ਼ਾਂ ਦੀ ਜੇਲ ‘ਚ ਕਿਸੇ ਪੰਜਾਬੀ ਨੌਜਵਾਨ ਦੇ ਫਸੇ ਹੋਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸੋ ਲੋੜ ਹੈ ਸਰਕਾਰਾਂ ਨੂੰ ਆਪਣੇ ਦੇਸ਼ ਹੀ ਰੁਜ਼ਗਾਰ ਦੇ ਮੌਕੇ ਦੇਣ ਦੀ ਤਾਂ ਜੋ ਨੌਜਵਾਨ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਇੰਝ ਵਿਦੇਸ਼ਾਂ ਦੀਆਂ ਜੇਲਾਂ ‘ਚ ਨਾ ਤੜਫਨ।

Leave a Reply

Your email address will not be published. Required fields are marked *