ਮਨੀਲਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਕੀਤਾ ਗਿਆ ਕਤਲ

ਮਨੀਲਾ ‘ਚ ਮੋਗਾ ਦੇ ਪਿੰਡ ਵੜਾ ਦੇ ਰਣਬੀਰ ਸਿੰਘ ਦੀ ਕੁਝ ਲੋਕਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆਂ।ਦੱਸਿਆ ਜਾ ਰਿਹਾ ਕਿ ਰਣਬੀਰ ਆਪਣੀ ਪਤਨੀ ਨਾਲ ਦਵਾਈ ਲੈਣ ਲਈ ਸਕੂਟਰ ‘ਤੇ ਜਾ ਰਿਹਾ ਸੀ ਕਿ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਰਣਬੀਰ ਨੂੰ ਗੋਲੀ ਮਾਰ ਦਿੱਤੀ। ਰਣਬੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਣਬੀਰ ਸਿੰਘ ਪਿਛਲੇ 9 ਸਾਲਾਂ ਤੋਂ ਮਨੀਲਾ ‘ਚ ਰਹਿ ਰਿਹਾ ਸੀ ਤੇ ਉਥੇ ਫਾਈਨਾਂਸ ਦਾ ਕੰਮ ਕਰਦਾ ਸੀ। ਉਸਨੇ ਆਪਣੀ ਪਤਨੀ ਨੂੰ ਵੀ ਮਨੀਲਾ ਬੁਲਾ ਲਿਆ ਸੀ। ਰਣਬੀਰ ਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਪਿੰਡ ‘ਚ ਮਾਤਮ ਛਾ ਗਿਆ।