ਗੁਰਦਾਸਪੁਰ ਦੇ ਦੋਹਰੇ ਕਤਲ ਮਾਮਲੇ ਵਿੱਚ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਨੂੰ ਲੈਕੇ ਭਿੜੀਆਂ ਦੋਵੇਂ ਧਿਰਾਂ
ਬੀਤੇ ਦਿਨੀਂ ਗੁਰਦਾਸਪੁਰ ਦੇ ਥਾਣਾ ਘੁੰਮਣਕਲਾਂ ਅਧੀਨ ਆਉਂਦੇ ਪਿੰਡ ਗੱਗੋਵਾਲੀ ਵਿਖੇ ਆਪਸ ਵਿਚ ਤਾਈਂ ਭਤੀਜੀ ਦੋ ਔਰਤਾਂ ਦਾ ਕਤਲ ਹੋਇਆ ਸੀ ਜਿਕਰਯੋਗ ਹੈ ਕਿ ਦੋਸ਼ੀ ਕਾਤਲ ਵਲੋਂ ਦੋ ਵਿਆਹ ਕਰਵਾਏ ਗਏ ਸਨ ਅਤੇ ਦੂਸਰੀ ਪਤਨੀ ਨਾਲ ਮਿਲ ਕੇ ਜਾਇਦਾਦ ਖਾਤਿਰ ਉਸਨੇ ਆਪਣੀ ਪਹਿਲੀ ਪਤਨੀ ਅਤੇ ਭਤੀਜੀ ਦਾ ਕਤਲ ਕਰ ਦਿੱਤਾ ਦੋਸ਼ੀ ਮੰਗਲ ਸਿੰਘ ਖੁਦ ਵੀ ਪੁਲਿਸ ਮਹਿਕਮੇ ਅੰਦਰ ਥਾਣੇਦਾਰ ਹੈ ਅੱਜ ਦੋਨਾਂ ਮ੍ਰਿਤਕਾਂ ਦੇਹਾਂ ਦੇ ਅੰਤਿਮ ਸੰਸਕਾਰ ਨੂੰ ਲੈਕੇ ਪੇਕਾ ਪਰਿਵਾਰ ਅਤੇ ਸੋਹਰਾ ਪਰਿਵਾਰ ਦੋਨੇ ਧਿਰਾਂ ਆਹਮੋ ਸਾਮਣੇ ਹੋ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਰਾਜਬੀਰ ਕੌਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਿਹਨਾਂ ਨੇ ਉਹਨਾਂ ਦੀ ਬੇਟੀ ਅਤੇ ਭਤੀਜੀ ਦਾ ਕਤਲ ਕੀਤਾ ਹੈ ਉਹ ਉਹਨਾਂ ਨੂੰ ਸੰਸਕਾਰ ਲਈ ਮ੍ਰਿਤਕ ਦੇਹਾਂ ਨਹੀਂ ਦੇਣਗੇ ਅਤੇ ਉਹ ਖੁਦ ਹੀ ਦੋਨਾਂ ਦਾ ਸੰਸਕਾਰ ਆਪਣੇ ਪਿੰਡ ਬਾਲਪੁਰੀਆ ਕਰਨਾ ਹੈ
ਇਸ ਨੂੰ ਲੈਕੇ ਕਾਫੀ ਵਿਵਾਦ ਹੋਣ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਭਾਰਤ ਭੂਸ਼ਣ ਨੇ ਦੋਨਾਂ ਧਿਰਾਂ ਨੂੰ ਸਮਝਾ ਕੇ ਦੋਨਾਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਗੁਰਦਾਸਪੁਰ ਵਿੱਚ ਕਰ ਦਿੱਤਾ ਜਿੱਥੇ ਦੋਵੇਂ ਧਿਰਾਂ ਅਤੇ ਪੁੁਲਿਸ ਅਧਿਕਾਰੀ ਮੋਜੂਦ ਸਨ।