Fri. Dec 13th, 2019

ਕਾਂਗਰਸੀ ਸਰਪੰਚ ਦੇ ਪਤੀ ਨੇ ਦਿਖਾਈ ਗੁੰਡਾਗਰਦੀ, ਪਿੰਡ ‘ਚ ਫੈਲੀ ਦਹਿਸ਼ਤ

ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਪੱਜੋ ਕੇ ਉਤਾੜ ‘ਚ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸੀ ਸਰਪੰਚ ਦਾ ਪਤੀ ਅਤੇ ਉਸ ਦੇ ਸਾਥੀ ਹੱਥਾਂ ‘ਚ ਹਥਿਆਰ ਲੈ ਕੇ ਪਿੰਡ ‘ਚ ਘੁੰਮਦੇ ਰਹੇ। ਉਕਤ ਲੋਕ ਪਿੰਡ ਦੀਆਂ ਗਲੀਆਂ ‘ਚ ਸ਼ਰੇਆਮ ਬਦਮਾਸ਼ੀ ਕਰ ਰੋਡ ਸ਼ੋਅ ਕਰਦੇ ਹੋਏ ਨਜ਼ਰ ਵੀ ਆਏ। ਰੋਡ ਸ਼ੋਅ ਦੀ ਦੂਜੀ ਵੀਡੀਓ ‘ਚ ਉਕਤ ਕਾਂਗਰਸੀ ਲੋਕ ਧੱਕਾ-ਮੁੱਕੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਗੱਲ ਦਾ ਪਤਾ ਲੱਗਣ ‘ਤੇ ਪੁਲਸ ਨੇ ਫੁਟੇਜ਼ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *