Home National ਯੂ.ਏ.ਈ. ਤੱਕ ਪੁੱਜਾ ਕਸ਼ਮੀਰ ਅੱਗ ਦਾ ਸੇਕ, ਜਾਰੀ ਕੀਤੀ ਐਡਵਾਇਜ਼ਰੀ

ਯੂ.ਏ.ਈ. ਤੱਕ ਪੁੱਜਾ ਕਸ਼ਮੀਰ ਅੱਗ ਦਾ ਸੇਕ, ਜਾਰੀ ਕੀਤੀ ਐਡਵਾਇਜ਼ਰੀ

30
0

ਦੁਬਈ— ਯੂ.ਏ.ਈ. ਨੇ ਆਪਣੇ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਦੀ ਯਾਤਰਾ ਰੱਦ ਕਰਨ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਉਥੇ ਮੌਜੂਦ ਨਾਗਰਿਕਾਂ ਨੂੰ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।

ਭਾਰਤ ਸਰਕਾਰ ਨੇ ਧਾਰਾ 370 ਨੂੰ ਖਤਮ ਕਰਨ ਤੋਂ ਪਹਿਲਾਂ ਵਾਦੀ ‘ਚ ਪਾਬੰਦੀਆਂ ਲਗਾ ਦਿੱਤੀਆਂ ਸਨ ਤੇ ਇਸ ਤੋਂ ਬਾਅਦ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਤੇ ਲੱਦਾਖ ‘ਚ ਵੰਡ ਦਿੱਤਾ ਸੀ। ਘਾਟੀ ‘ਚ ਸੰਚਾਰ ਸਬੰਧੀ ਤੇ ਕੁਝ ਹੋਰ ਪਾਬੰਦੀਆਂ ਲਾਈਆਂ ਗਈਆਂ ਹਨ। ਭਾਰਤ ਦੇ ਇਸ ਫੈਸਲੇ ਦਾ ਪਾਕਿਸਤਾਨ ਸਖਤ ਵਿਰੋਧ ਕਰ ਰਿਹਾ ਹੈ।

ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਸਹਿਕਾਰਤਾ (ਐੱਮ.ਓ.ਐੱਫ.ਏ.ਆਈ.ਸੀ.) ਨੇ ਬੁੱਧਵਾਰ ਨੂੰ ਇਕ ਟਵੀਟ ‘ਚ ਕਿਹਾ ਕਿ“ਮੌਜੂਦਾ ਸਥਿਤੀ ਦੇ ਨਤੀਜੇ ਵਜੋਂ ਵਿਦੇਸ਼ ਮੰਤਰਾਲੇ ਤੇ ਅੰਤਰਰਾਸ਼ਟਰੀ ਸਹਿਯੋਗ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਦੀ ਆਪਣੀ ਯਾਤਰਾ ਰੱਦ ਕਰਨ ਦੀ ਸਲਾਹ ਦਿੰਦਾ ਹੈ ਤੇ ਮੌਜੂਦਾ ਵੇਲੇ ਜੋ ਨਾਗਰਿਕ ਉਥੇ ਮੌਜੂਦ ਹਨ ਉਹ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦਾ ਪਾਲਣ ਕਰਨ।

LEAVE A REPLY

Please enter your comment!
Please enter your name here