Home International ਇਮਰਾਨ ਸਰਕਾਰ ਨੇ ਰੋਕੀ ਸਮਝੌਤਾ ਐਕਸਪ੍ਰੈਸ : ਪਾਕਿ ਮੀਡੀਆ

ਇਮਰਾਨ ਸਰਕਾਰ ਨੇ ਰੋਕੀ ਸਮਝੌਤਾ ਐਕਸਪ੍ਰੈਸ : ਪਾਕਿ ਮੀਡੀਆ

150
0

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਨੇ ਉਥੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਹੈ। ਭਾਰਤ ਵਲੋਂ ਕਸ਼ਮੀਰ ਤੋਂ ਧਾਰਾ 370 ਵਿਚ ਸੋਧ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਲੈਣ ਤੋਂ ਬਾਅਦ ਤੋਂ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਵੱਧ ਗਈ ਹੈ। ਪਾਕਿਸਤਾਨ ਜਿਥੇ ਇਸ ਮਸਲੇ ਨੂੰ ਯੂ.ਐਨ. ਵਿਚ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਇਸ ਵਿਚਾਲੇ ਉਸ ਨੇ ਭਾਰਤ ਤੋਂ ਡਿਪਲੋਮੈਟਿਕ ਅਤੇ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਅੱਜ ਪਾਕਿਸਤਾਨ ਨੇ ਉਥੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਟ੍ਰੇਨ ਵਿਚ ਡਰਾਈਵਰ ਨੂੰ ਭੇਜਣ ਤੋਂ ਮਨਾਂ ਕਰ ਦਿੱਤਾ ਹੈ। ਇਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਫਿਰ ਖਰਾਬ ਹੋ ਸਕਦੇ ਹਨ।

ਭਾਰਤ ਵਲੋਂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਦੇ ਨਾਲ ਹੀ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਤ ਸੂਬਾ ਬਣਾ ਦਿੱਤਾ ਹੈ। ਇਸ ‘ਤੇ ਪਾਕਿਸਤਾਨ ਦੇ ਇਤਰਾਜ਼ ਤੋਂ ਬਾਅਦ ਭਾਰਤ ਨੇ ਇਸ ਨੂੰ ਆਪਣਾ ਅੰਦਰੂਨੀ ਮਸਲਾ ਕਰਾਰ ਦਿੱਤਾ ਸੀ। ਉਥੇ ਹੀ ਦੂਜੇ ਪਾਸੇ ਭਾਰਤ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਦੱਸ ਦਈਏ ਕਿ ਇਸੇ ਸਾਲ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਕੀਤੀ ਸੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਸਨ। ਜਿਵੇਂ-ਤਿਵੇਂ ਦੋਹਾਂ ਵਿਚਾਲੇ ਰਿਸ਼ਤੇ ਪੱਟੜੀ ‘ਤੇ ਆਉਂਦੇ ਲੱਗ ਰਹੇ ਸਨ। ਉਥੇ ਹੀ ਇਕ ਵਾਰ ਫਿਰ ਪਾਕਿਸਤਾਨ ਸਰਹੱਦ ‘ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

LEAVE A REPLY

Please enter your comment!
Please enter your name here