ਫਰੀਦਕੋਟ ਦੀ ਟੀਚਰ ਕਲੋਨੀ ‘ਚ ਬੀਤੇ ਦਿਨੀਂ ਘਰ ਨੂੰ ਅੱਗ ਲੱਗਣ ਕਾਰਨ ਹੋਈ ਬਜ਼ੁਰਗ ਜੋੜੇ ਦੀ ਮੌਤ

155
0

ਫਰੀਦਕੋਟ (ਜਗਤਾਰ) – ਫਰੀਦਕੋਟ ਦੀ ਟੀਚਰ ਕਲੋਨੀ ‘ਚ ਬੀਤੇ ਦਿਨੀਂ ਘਰ ਨੂੰ ਅੱਗ ਲੱਗਣ ਕਾਰਨ ਹੋਈ ਬਜ਼ੁਰਗ ਜੋੜੇ ਦੀ ਮੌਤ ਦੇ ਮਾਮਲੇ ‘ਚ ਇਕ ਨਵਾਂ ਮੋੜ ਆਇਆ ਹੈ। ਫਰੀਦਕੋਟ ਦੀ ਪੁਲਸ ਨੇ ਇਸ ਮਾਮਲੇ ਨੂੰ ਕਤਲ ਤੇ ਲੁੱਟ ਖੋਹ ਦਾ ਮਾਮਲਾ ਦੱਸਦਿਆਂ ਇਸ ਦੇ 2 ਦੋਸ਼ੀਆਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਤੋਂ ਪੁਲਸ ਨੇ ਘਰ ‘ਚੋਂ ਲੁੱਟੇ ਗਏ ਕਰੀਬ 60 ਹਜ਼ਾਰ ਰੁਪਏ ‘ਚੋਂ 10 ਹਜ਼ਾਰ, ਲੁੱਟ ਦੇ ਪੈਸੇ ਨਾਲ ਖਰੀਦੇ ਫਰਿੱਜ ਤੇ ਕੂਲਰ, ਬਜ਼ੁਰਗ ਜੋੜੇ ਦਾ ਮੋਬਾਈਲ ਅਤੇ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।

LEAVE A REPLY

Please enter your comment!
Please enter your name here